ਜਾਂਚ ਆ ਨਾ ਸਕੀ ਜ਼ਿੰਦਗੀ ਜੀਣ ਦੀ,
ਰਿਸ਼ਤਇਆ ਦੀ ਚੱਕੀ ਵਿੱਚ ਦੁਖ ਸੁਖ ਪੀਹਣ ਦੀ|
ਕੀ ਚੰਗਾ ਕੀ ਮਾੜਾ ਇਹ ਸੋਚ ਥਕਿਆ,
ਬਹਸ ਮੁਕ ਗਈ ਮੇਰੀ ਹੁਣ, ਗਲਤ ਠੀਕ ਦੀ|
ਆਪਣੇ ਪਰਾਏ ਵਾਲੀ ਗੁਥਲੀ ਨਾ ਸੁਲਝੀ,
ਬਣੀ ਜ਼ਿੰਦਗੀ, ਜਿਓਂ ਮੱਲ ਸ਼ਰੀਕ ਦੀ|
ਜਿਥੋਂ ਡੁਲ੍ਹ ਗਿਆਂ ਖੁਸ਼ੀਆ, ਓਹ ਟੱਕ ਸਿਓਂ ਲੈਂਦੇ,
ਕਦੇ ਧਾਗੇ ਸੀ ਮੋਟੇ, ਕਦੇ ਸੂਈ ਬਰੀਕ ਸੀ|
ਖ਼ਾਬਾ ਵਿਚ ਖਾਬ ਹੁਣ ਲੈਣੋ ਡਰਦਾ,
ਐਸੀ ਦੁਰਗਤ ਹੋਈ, ਮੇਰੇ ਸੁਫਨੇ ਹਸੀਨ ਦੀ|
ਰਿਸ਼ਤਇਆ ਦੀ ਚੱਕੀ ਵਿੱਚ ਦੁਖ ਸੁਖ ਪੀਹਣ ਦੀ|
ਕੀ ਚੰਗਾ ਕੀ ਮਾੜਾ ਇਹ ਸੋਚ ਥਕਿਆ,
ਬਹਸ ਮੁਕ ਗਈ ਮੇਰੀ ਹੁਣ, ਗਲਤ ਠੀਕ ਦੀ|
ਆਪਣੇ ਪਰਾਏ ਵਾਲੀ ਗੁਥਲੀ ਨਾ ਸੁਲਝੀ,
ਬਣੀ ਜ਼ਿੰਦਗੀ, ਜਿਓਂ ਮੱਲ ਸ਼ਰੀਕ ਦੀ|
ਜਿਥੋਂ ਡੁਲ੍ਹ ਗਿਆਂ ਖੁਸ਼ੀਆ, ਓਹ ਟੱਕ ਸਿਓਂ ਲੈਂਦੇ,
ਕਦੇ ਧਾਗੇ ਸੀ ਮੋਟੇ, ਕਦੇ ਸੂਈ ਬਰੀਕ ਸੀ|
ਖ਼ਾਬਾ ਵਿਚ ਖਾਬ ਹੁਣ ਲੈਣੋ ਡਰਦਾ,
ਐਸੀ ਦੁਰਗਤ ਹੋਈ, ਮੇਰੇ ਸੁਫਨੇ ਹਸੀਨ ਦੀ|
No comments:
Post a Comment
Please leave your comments, they mean a lot to me.