ਅੱਜ ਫੇਰ ਦਿਲ ਹੋਇਆ ਮੇਰਾ ਖਫ਼ਾ ਮੇਰੇ ਨਾਲ,
ਅੱਜ ਫੇਰ ਕਰ ਬੈਠਾ ਮੈਂ ਖੁਦ ਨੂੰ ਸਵਾਲ |
ਅੱਜ ਫੇਰ ਪੁੱਛ ਬੈਠਾ ਮੈਂ ਜਿਊਣ ਦਾ ਸਬੱਬ,
ਅੱਜ ਫੇਰ ਪੁੱਛ ਬੈਠਾ ਮੈਂ ਕੌਣ ਹੈ ਰੱਬ ,
ਸ਼ੁਰੂ ਕਰ ਬੈਠਾ ਬਹਿਸ ਮੈਂ ਖੁਦ ਹੀ ਦੇ ਨਾਲ |
ਅੱਜ ਫੇਰ ਦਿਲ ਹੋਇਆ ਮੇਰਾ ਖਫ਼ਾ ਮੇਰੇ ਨਾਲ,
ਅੱਜ ਫੇਰ ਕਰ ਬੈਠਾ ਮੈਂ ਖੁਦ ਨੂੰ ਸਵਾਲ |
ਕਿੰਨਾ ਚਿਰ ਹੋਰ ਹੁਣ ਚਹੁੰਦਾ ਹਾਂ ਜਿਉਣਾ,
ਕੀ ਕੁਝ ਹੋਰ ਹੈ ਜਿਤਣਾ ਤੇ ਕੀ ਹੋਰ ਹੈ ਪਾਊਣਾ,
ਕੀ ਕੀ ਛੱਡ ਜਾਣਾ ਇਥੇ ਤੇ ਕੀ ਲੈ ਜਾਣਾ ਹੈ ਮੈਂ ਨਾਲ |
ਅੱਜ ਫੇਰ ਦਿਲ ਹੋਇਆ ਮੇਰਾ ਖਫ਼ਾ ਮੇਰੇ ਨਾਲ,
ਅੱਜ ਫੇਰ ਕਰ ਬੈਠਾ ਮੈਂ ਖੁਦ ਨੂੰ ਸਵਾਲ |
ਕੀ ਸਮਝਦਾ ਹਾਂ ਮੈਂ ਖੁਦ ਨੂੰ ਸੱਭ ਤੋਂ ਸਿਆਣਾ,
ਕੀ ਲਗਦਾ ਹੈ ਹਰ ਕੋਈ ਅਕਲ ਤੋਂ ਕਾਣਾ,
ਅੱਜ ਕੱਲ੍ਹ ਕਹਿੜੀ ਨਵੀਂ ਚੱਲ ਰਿਹਾਂ ਹਾਂ ਚਾਲ |
ਅੱਜ ਫੇਰ ਦਿਲ ਹੋਇਆ ਮੇਰਾ ਖਫ਼ਾ ਮੇਰੇ ਨਾਲ,
ਅੱਜ ਫੇਰ ਕਰ ਬੇਠਾ ਮੈਂ ਖੁਦ ਨੂੰ ਸਵਾਲ |
Subscribe to:
Post Comments (Atom)
Boht sohna thought
ReplyDeleteAn instance of a person doing introspection while sitting with his own self away from the crowd whose he himself is otherwise a part.
Keep it up bro!
Vairrian di jo khang ch khange, O punjabi hi ho sakda,
ReplyDeleteKudian vich jo aksar sange, O punjabi hi ho sakda,
Coke Pepsi dunia sari pindi ne,
5 Star hotel vich jo lassi mange, O punjabi hi ho sakda
Boht sohna likhia hai...
ReplyDeleteLooking forward to, more writings form you.
behad khoob ibarat hai..Janab..
ReplyDelete